पंजाब

ਜ਼ਿਲ੍ਹਾ ਸੰਗਰੂਰ ’ਚ ਪਨਗਰੇਨ ਖਰੀਦ ਕੀਤੀ ਕਣਕ ਦੀ 95 ਫੀਸਦੀ ਅਦਾਇਗੀ ਪੱਖੋਂ ਪੰਜਾਬ ’ਚ ਮੋਹਰੀ-ਡਿਪਟੀ ਕਮਿਸ਼ਨਰ

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸੰਗਰੂਰ, 28 ਅਪ੍ਰੈਲ: - ਕਣਕ ਦੀ ਖਰੀਦ ਅਤੇ ਅਦਾਇਗੀ ਦੇ ਸੁਚੱਜੇ ਪ੍ਰਬੰਧਾਂ ਦੇ ਚੱਲਦਿਆਂ ਜ਼ਿਲ੍ਹਾ ਸੰਗਰੂਰ ’ਚ ਪਨਗਰੇਨ ਵੱਲੋਂ ਖਰੀਦ ਕੀਤੀ ਕਣਕ ਦੀ 95 ਫ਼ੀਸਦੀ ਅਦਾਇਗੀ ਕਰਕੇ ਪੰਜਾਬ ’ਚ ਮੋਹਰੀ ਸਥਾਨ ਹਾਸਲ ਕੀਤਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਦਿੱਤੀ।

ਸ੍ਰੀ ਰਾਮਵੀਰ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ’ਚ 10 ਅਪ੍ਰੈਲ ਤੋਂ ਸ਼ੁਰੂ ਹੋਈ ਕਣਕ ਦੀ ਖਰੀਦ ਦੌਰਾਨ ਵੱਖ-ਵੱਖ ਮੰਡੀਆਂ ’ਚ ਕੋਵਿਡ ਸਾਵਧਾਨੀਆਂ ਨੂੰ ਧਿਆਨ ’ਚ ਰੱਖ ਕੇ ਨਿਰਵਿਘਨ ਢੰਗ ਨਾਲ ਖਰੀਦ ਦਾ ਕੰਮ ਜਾਰੀ ਹੈ। ਕਿਸਾਨਾਂ ਵੱਲੋਂ 27 ਅਪ੍ਰੈਲ ਤੱਕ ਮੰਡੀਆਂ ’ਚ 9 ਲੱਖ 79 ਹਜ਼ਾਰ 59 ਮੀਟਰਕ ਟਨ ਕਣਕ ਲਿਆਂਦੀ ਗਈ ਹੈ, ਜਿਸਦੇ ਵਿੱਚੋਂ ਹੁਣ ਤੱਕ ਵੱਖ-ਵੱਖ ਖਰੀਦ ਏਜੰਸੀਆਂ ਨੇ 9 ਲੱਖ 68 ਹਜ਼ਾਰ 644 ਮੀਟਰਕ ਟਨ ਕਣਕ ਦੀ ਖਰੀਦ ਕਰ ਲਈ ਗਈ ਹੈ।

ਸ੍ਰੀ ਰਾਮਵੀਰ ਨੇ ਦੱਸਿਆ ਕਿ ਪਨਗਰੇਨ ਵੱਲੋਂ 4 ਲੱਖ 18 ਹਜਾਰ 370 ਮੀਟਰਕ ਟਨ, ਮਾਰਕਫੈੱਡ ਵੱਲੋਂ 2 ਲੱਖ 11 ਹਜ਼ਾਰ 193 ਮੀਟਰਕ ਟਨ, ਪਨਸਪ ਵੱਲੋਂ 2 ਲੱਖ 13 ਹਜਾਰ 555 ਮੀਟਰਕ ਟਨ ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ 1 ਲੱਖ 13 ਹਜਾਰ 510 ਮੀਟਰਕ ਟਨ ਅਤੇ ਐਫ.ਸੀ.ਆਈ ਵੱਲੋਂ 11625 ਮੀਟਰਕ ਟਨ ਕਣਕ ਦੀ ਖਰੀਦ ਕਰ ਲਈ ਗਈ ਹੈ, ਉਨ੍ਹਾਂ ਦੱਸਿਆ ਕਿ 6 ਲੱਖ 44 ਹਜਾਰ 946 ਮੀਟਰਕ ਟਨ ਕਣਕ ਦੀ ਲਿਫਟਿੰਗ ਹੋ ਚੁੱਕੀ ਹੈ ਅਤੇ ਇਨ੍ਹਾਂ ਵਿੱਚ 1641 ਕਰੋੜ 8 ਲੱਖ ਦੀ ਅਦਾਇਗੀ ਕਿਸਾਨਾ ਨੂੰ ਹੋ ਚੁੱਕੀ ਹੈ।

ਸ੍ਰੀ ਰਾਮਵੀਰ ਨੇ ਕਿਹਾ ਕਿ ਰਾਜ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਵਧੀਆਂ ਕੁਆਲਟੀ ਦਾ ਬੀ. ਕਲਾਸ ਬਾਰਦਾਨਾ ਵੀ ਮੰਡੀਆਂ ’ਚ ਵਰਤੋਂ ’ਚ ਲਿਆਂਦਾਂ ਜਾ ਰਿਹਾ ਹੈ, ਬਾਰਦਾਨੇ ਦੀ ਜ਼ਿਲ੍ਹੇ ਅੰਦਰ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀ ਹੈ।